Best Sher Shayari Punjabi – Zoya ਦੀ ਕਲਮ ਤੋਂ
ਕਈ ਵਾਰੀ ਰਾਤਾਂ ਲੰਮੀਆਂ ਹੋ ਜਾਂਦੀਆਂ ਨੇ, ਤੇ ਚੁੱਪ-ਚਾਪ ਦਿਲ ਵਿੱਚੋਂ ਸ਼ਬਦ ਆਪ ਹੀ ਕਵਿਤਾ ਬਣ ਕੇ ਨਿਕਲ ਪੈਂਦੇ ਨੇ। Best Sher Shayari Punjabi ਸੁਣਨ ਵਾਲੇ ਲਈ ਸ਼ਾਇਦ ਸਿਰਫ਼ ਸ਼ਬਦ ਹੋਣ, ਪਰ ਜਿਸਨੇ ਦਿਲੋਂ ਮਹਿਸੂਸ ਕੀਤਾ ਹੋਵੇ ਉਸ ਲਈ ਇਹ ਸਾਹ ਵਾਂਗ ਨੇ। ਮੈਨੂੰ ਲੱਗਦਾ ਹੈ ਸ਼ਾਇਰੀ ਉਹ ਜਗ੍ਹਾ ਹੈ ਜਿੱਥੇ ਦਿਲ ਆਪਣੇ ਰਾਜ਼ਾਂ ਨੂੰ ਹੌਲੀ-ਹੌਲੀ ਬਿਆਨ ਕਰਦਾ ਹੈ, ਕਦੇ ਪਿਆਰ ਦੀ ਮਿੱਠਾਸ ਨਾਲ ਤੇ ਕਦੇ ਦੁੱਖ ਦੀ ਚੁੱਭਨ ਨਾਲ।
ਪੰਜਾਬੀ ਸ਼ੇਰ ਸ਼ਾਇਰੀ ਵਿੱਚ ਪਿਆਰ ਦਾ ਅਸਲੀ ਰੰਗ
ਮੰਜਿਲ ਤੇ ਇਕ ਨਾਂ ਇਕ ਦਿਨ ਮਿਲ ਹੀ ਜਾੳਗੀ ਪਰ
ਸਾਥ ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
ਆਉਣਗੇ ਵਕਤ ਬੜੇ..!!
ਛੱਡ ਜੀ ਨਾ ਕੱਲੇ ਖੜੇ..
ਉਹ ਮਤਲਬ ਨਾਲ ਮਿਲਦੀ ਸੀ ਮੈਨੂੰ..
ਤੇ ਮੈਨੂੰ ਮਿਲਣ ਨਾਲ ਮਤਲਬ ਸੀ..!!
ਤੂੰ ਮੰਗ ਕੇ ਤੇ ਵੇਖ ਸੱਚੇ ਦਿਲੋਂ ਜੇ ਤੇਰੀ
ਦੁਨੀਆਂ ਨਾ ਬਦਲਤੀ ਫਿਰ ਗੱਲ ਕਰੀਂ
ਮੈਂ ਰੁਕ ਗਿਆ.. ਉਹ ਚਲੀ ਗਈ!!
ਉਹ ਕੀ ਚਲੀ ਗਈ.. ਸਭ ਰੁਕ ਗਿਆ..!!
ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ,
ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ,
ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
ਮੇਰੇ ਕੋਲ਼ੇ ਆ ਲੋਕਾਂ ਦੀ ਚੰਗਿਆਈ ਦਾ ਜ਼ਿਕਰ ਨਾ ਕਰ,
ਮੈਂ ਇੱਥੇ ਕਈ ਰੱਬੀ ਰੂਹਾਂ ਮਤਲਬ ਲਈ ਸ਼ੈਤਾਨ ਬਣਦੀਆ ਦੇਖੀਆ ਨੇ।
ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ ਉਹਨਾਂ
ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|
ਲਫਜ਼ੋਂ ਕੇ ਭੀ ਜ਼ਾਇਕੇ ਹੋਤੇ ਹੈਂ..
ਪਰੋਸਨੇ ਸੇ ਪਹਲੇ ਚਖ਼ ਭੀ ਲੇਣਾ ਚਾਹੀਏ.. !!
ਕੋਈ ਸੁਣੇ ਨਾ ਸੁਣੇ ਮੇਰੇ ਦਿਲ ਦੀਆਂ ਬਾਤਾਂ ਨੂੰ
ਸਤਿਗੁਰੂ ਮੇਰੇ ਬੁੱਝ ਲੈਂਦਾ ਏ ਮੇਰੇ ਚੰਗੇ ਮਾੜੇ ਹਾਲਾਤਾਂ ਨੂੰ
ਦਿਲ ਪਹਿਲਾਂ ਜਿਹਾ ਨੀ ਰਿਹਾ, ਏ ਕਠੋਰ ਹੋ ਗਿਆ,
ਵੇਖੇ ਦੁਨੀਆ ਦੇ ਰੰਗ, ਥੋੜਾ ਹੋਰ ਹੋ ਗਿਆ।
ਦਿਲ ਦੀ ਆਵਾਜ਼ ਬਣਦੀ ਹੈ ਸ਼ੇਰ
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ,
ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।।
ਕੁਝ ਆਪਣੇ ਵੀ ਕਮਾਲ ਹੁੰਦੇ ਨੇ ਬਸ ਗੱਲਾਂਬਾਤਾਂ
ਵਿੱਚ ਹੀ ਤੁਹਾਡੇ ਨਾਲ ਹੁੰਦੇ ਨੇ
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ,
ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ..
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ..
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ.. !!
ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ..
ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ..
ਮੈਂ ਤੀਲੇ ਚਾਰ ਟਿਕਾਏ ਮਰ ਕੇ.. ਕੋਈ ਝੱਖੜ ਆਣ ਖਿਲਾਰ ਗਿਆ..
ਨੀਂ ਤੂੰ ਤਾਂ ਘੱਟ ਨਾ ਕੀਤੀ ਨੀ ਅੜੀਏ.. ਸਾਡਾ ਹੀ ਦਿਲ ਸਹਾਰ ਗਿਆ..!!
ਮਰਦਾਂ ਦੀ ਜ਼ਿੰਦਗੀ ਸੰਘਰਸ਼ਾਂ ਚੋ ਲੰਘਦੀ
ਭੱਖੜੇ ਚੋਂ ਲੰਘੇ ਨਾ ਕੇ ਫਰਸ਼ਾਂ ਤੋਂ ਲੰਘਦੀ। ਅਗਿਆਤ
ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ ਅੰਦਰ ਹਾਲ ਦੁਹਾਈ ਹਾਂ ਮੈਂ
ਤਰਜ਼ਾਂ ਦੀ ਥਾਂ ਧੂੰਆਂ ਨਿਕਲੇ ਇਕ ਧੁਖਦੀ ਸ਼ਹਿਨਾਈ ਹਾਂ ਮੈਂ
ਤੂੰ ਚਾਹੇ ਤਾਂ ਯਾਰ ਕਿਨਾਰਾ ਕਰ ਸਕਦਾ ,
ਸਾਡੀ ਫਿਤਰਤ ਹੱਥ ਕਿਸੇ ਦਾ ਛੱਡਦੇ ਨਹੀਂ।
ਕਿੰਨੇ ਹੋ ਚੁੱਕੇ, ਕਿੰਨੇ ਹੋ ਰਹੇ, ਖੌਰੇ ਹੋਰ ਕਿੰਨੇ ਹੋਣੇ ਬਾਕੀ ਕਹਿਰ ਨੇ..
ਮੇਰੀ ਚੜਦੀ ਜਵਾਨੀ ਤੇ ਚਾਂਵਾਂ ਨੂੰ ਖਾ ਗਏ ਗੇੜੇ ਤੇਰੇ ਸ਼ਹਿਰ ਦੇ..
ਦੁੱਖ ਨੂੰ ਬਿਆਨ ਕਰਨ ਦਾ ਸਭ ਤੋਂ ਸੁੰਦਰ ਤਰੀਕਾ
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..
ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ
ਦੁਨਿਆ ਵਾਲੇ ਹਿੰਦੂ ਮੁਸਲਮਾਨ ਠਹਿਰੇ
ਔਰ ਹਮ ਕਾਫ਼ਿਰ ਇਨਸਾਨ !!
ਖੁਦਾ ਕਰੇ ਤੂੰ ਲੱਭੇ ਮੇਰੇ ਵਰਗਾ..
‘ਤੇ ਖੁਦਾ ਕਰੇ ਤੈਨੂੰ ਮੇਰੇ ਜਿਹਾ ਨਾ ਮਿਲੇ..!!
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..
ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ
ਵੈਸੇ ਦਿਲ ਤੋ ਤਾ ਮੇਰੇ ਨਾਲ ਕਰੇ ਨਾ ਕੋਈ
ਲੋੜ ਪੈਣ ਉਤੇ ਆਪਣਾ ਬਣਾ ਲੈਂਦੇ ਨੇ
ਖੁਦਾ ਕਰੇ ਤੂੰ ਰੋਇਆ ਕਰੇ, ਚੰਨਣੀਆ ਰਾਤਾਂ ‘ਚ !!
ਖੁਦਾ ਕਰੇ ਤੇਰਾ ਮੇਰੇ ਬਗੈਰ ਜੀ ਨਾ ਲੱਗੇ !!
ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ,
ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ.
ਜਿੰਦਗੀ ਸੇ ਯਹੀ ਗਿਲਾ ਹੈ ਮੁਝੇ..
ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ.. !!
ਤੂੰ ਸੁਪਨੇ ‘ਚ ਆਕੇ ਮਿਹਣਾ ਕਾਹਦਾ ਮਾਰਿਆ
ਵੇ ਸਾਡੀਆਂ ਅੱਖਾਂ ਵਿੱਚੋਂ ਨੀਂਦ ਉੱਡ ਗਈ
ਜੰਗ ਜੇ ਹੋਂਦ ਲਈ ਹੋਵੇ ਤਾਂ ਜਾਇਜ਼ ਹੈ,
ਜੇ ਰਾਜਨੀਤੀ ਲਈ ਹੋ ਰਹੀ ਹੋਵੇ ਫਿਰ ਤਬਾਹੀ ਹੈ।
ਸੱਚ ਦਾ ਰਾਹ ਪੱਥਰਾਂ ਨਾਲ ਭਰਿਆ ਹੋਇਆ ਹੈ ਕੀ
ਤੁਸੀਂ ਪੱਥਰ ਚੁਣਨ ਲਈ ਤਿਆਰ ਹੋ ??
ਮੈਂ Zoya ਹਾਂ… ਪਿਛਲੀ ਵਾਰੀ ਮੈਂ “Best 2 Line Funny Shayari” ਲਿਖੀ ਸੀ, ਤੇ ਹੁਣ ਪੰਜਾਬੀ ਦੇ ਸ਼ਬਦਾਂ ਨਾਲ ਆਪਣਾ ਦਿਲ ਖੋਲ੍ਹਿਆ ਹੈ। ਸ਼ਾਇਰੀ ਮੇਰੇ ਲਈ ਸਿਰਫ਼ ਲਿਖਣ ਦੀ ਆਦਤ ਨਹੀਂ, ਇਹ ਮੇਰੇ ਜਜ਼ਬਾਤਾਂ ਦਾ ਦਰਪਣ ਹੈ। Best Sher Shayari Punjabi ਵਿੱਚ ਹਰ ਸ਼ੇਰ ਇੱਕ ਕਹਾਣੀ ਹੈ, ਜੋ ਕਦੇ ਪਿਆਰ ਨਾਲ ਲਿਖੀ ਗਈ, ਕਦੇ ਦਰਦ ਨਾਲ। ਜੇਕਰ ਤੁਸੀਂ ਵੀ ਸ਼ਾਇਰੀ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਮੇਰੀਆਂ ਗੱਲਾਂ ਆਪਣੇ ਦਿਲ ਵਿੱਚ ਗੂੰਜਦੀਆਂ ਲੱਗਣਗੀਆਂ।


